ਇਹ ਵੀ ਇਕ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ ਹੈ।ਪਰ ਇਹ ਕੰਟਰੋਲ ਯੂਜ਼ਰ ਦੁਆਰਾ ਟੈਕਸਟ ਇਨਪੁਟ ਕਰਦੇ ਸਾਰੇ ਅੱਖਰਾਂ ਉੱਪਰ ਮਾਰਕਿੰਗ ਕਰ ਦਿੰਦਾ ਹੈ (ਭਾਵ ਇਨਪੁਟ ਕੀਤਾ ਗਿਆ ਕੋਈ ਵੀ ਅੱਖਰ ਬਿੰਦੀਆ ਦੇ ਰੂਪ ਵਿੱਚ ਦਿਖਾਈ ਦੇਵੇਗਾ।ਇਸ ਲਈ ਇਸ ਕੰਟਰੋਲ ਦੀ ਵਰਤੋਂ ਵੈੱਬ ਪੇਜਾ ਵਿੱਚ ਪਾਸਵਰਡ ਆਦਿ ਸੁਰੱਖਿਅਤ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਕੀਤੀ ਜਾਂਦੀ ਹੈ।ਇਸ ਕੰਟਰੋਲ ਨੂੰ ਬਣਾਉਣ ਲਈ ਅਸੀ type="password" ਐਟਰੀਬਿਊਟ ਦੇ ਨਾਲ < input> ਟੈਗ ਦੀ ਵਰਤੋਂ ਕਰਦੇ ਹਾਂ। ਪਾਸਵਰਡ ਕੰਟਰੋਲ ਦੀ ਇਕ ਬੁਨਿਆਦੀ ਉਦਾਹਰਣ ਇਸ ਪ੍ਰਕਾਰ ਹੈ:
<Input Password:<input type="password">
ਇਹ ਕੋਡ ਪਾਸਵਰਡ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਇੱਕ ਟੈਕਸਟ ਫੀਲਡ ਬਣਾਉਂਦਾ ਹੈ। ਜਿਵੇਂ ਹੀ ਯੂਜਰ ਇਸ ਵਿਚ ਕੋਈ ਟੈਕਸਟ ਦਾਖਲ ਕਰੇਗਾ,ਇਹ ਇਨਪੁਟ ਅੱਖਰਾਂ ਨੂੰ ਮਾਸਕ ਕਰ ਦੇਵੇਗਾ।
ਇਹ ਕੰਟਰੋਲ ਵੀ name,size,maxlength ਅਤੇ value ਆਦਿ ਵਿਕਲਪਿਕ ਐਟਰੀਬਿਊਟਸ ਨੂੰ ਸਪੋਰਟ ਕਰਦਾ ਹੈ।
<input type="password"> defines a password field:
Live Demo & Try it yourself!