#4 Heading Level | Short | Formatting Tags in Punjabi | Part-3 | Practical | | CSPunjab.Com

CSPunjab

Type : HTML, CSS, JavaScript-Shorts

Language(s) : Punjabi

ਯੂਜ਼ਰ ਅਕਸਰ ਵੈੱਬ ਪੇਜ਼ਾਂ ਨੂੰ ਉਹਨਾਂ ਦੇ ਮੁੱਖ ਹੈਡਿੰਗਜ਼ ਅਨੁਸਾਰ ਦੇਖਦੇ ਹਨ। ਡਾਕੂਮੈਂਟ ਦਾ ਢਾਂਚਾ ਦਿਖਾਉਣ ਲਈ ਹੈਡਿੰਗਜ਼ ਦੀ ਵਰਤੋਂ ਕਰਨਾ ਵਧੀਆ ਰਹਿੰਦਾ ਹੈ। HTML ਵਿੱਚ ਸਿਰਲੇਖਾਂ (Heading) ਦੇ 6 ਲੈਵਲ ਹੁੰਦੇ ਹਨ। HTML ਵਿੱਚ ਹੈਡਿੰਗਜ਼ ਨੂੰ h1 ਤੋਂ /h1 ਟੈਗਜ਼ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। h1 ਟੈਗ ਦੀ ਵਰਤੋਂ ਮੁੱਖ ਹੈਡਿੰਗ ਨੂੰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ, ਮੁੱਖ ਹੈਡਿੰਗ ਤੋਂ ਘੱਟ ਮਹੱਤਵਪੂਰਣ ਹੈਡਿੰਗ ਲਈ h2 ਟੈਗ, ਹੋਰ ਘੱਟ ਮਹੱਤਵਪੂਰਣ  ਹੈਡਿੰਗ ਲਈ h3 ਟੈਗ, ਅਤੇ ਇਸੇ ਤਰ੍ਹਾਂ ਹੋਰ ਛੋਟੇ ਲੈਵਲ ਦੇ ਹੈਡਿੰਗਜ਼ ਲਈ h6 ਤੱਕ ਦੇ ਹੈਡਿੰਗ ਲੈਵਲ ਟੈਗ ਵਰਤੇ ਜਾ ਸਕਦੇ ਹਨ।

HTML Tags used in this video : heading tags.

*HTML Heading Tags*
ਜਦੋਂ ਅਸੀਂ ਟੈਕਸਟ ਨੂੰ ਹੈਡਿੰਗ ਟੈਗਜ਼ hl - hl ਦੇ ਅੰਦਰ ਰੱਖਦੇ ਹਾਂ ਤਾਂ ਇਹ ਬ੍ਰਾਊਜ਼ਰ ਵਿੱਚ ਬੋਲਡ ਫਾਰਮੇਟ ਵਿੱਚ ਪ੍ਰਦਰਸ਼ਿਤ ਹੁੰਦਾ ਹੈ, ਅਤੇ ਟੈਕਸਟ ਦਾ ਆਕਾਰ ਹੈਡਿੰਗ ਦੇ ਲੈਵਲ ਉੱਪਰ ਨਿਰਭਰ ਕਰਦਾ ਹੈ।

ਇਹਨਾਂ ਹੈਡਿੰਗਜ਼ ਦੀ ਅਲਾਈਨਮੈਂਟ ਮੂਲ ਰੂਪ ਵਿੱਚ (By default) ਖੱਬੇ ਪਾਸੇ ਵੱਲ ਹੁੰਦੀ ਹੈ। ਜੇ ਅਸੀਂ ਇਨ੍ਹਾਂ ਹੈਡਿੰਗਜ਼ ਦੀ ਅਲਾਈਨਮੈਂਟ ਨੂੰ ਬਦਲਣਾ ਚਾਹੁੰਦੇ ਹਾਂ, ਭਾਵ ਸੱਜੇ ਵੱਲ (right), ਸੈਂਟਰ ਵਿੱਚ (center) ਜਾਂ ਖੱਬੇ ਵੱਲ ਅਲਾਈਨਮੈਂਟ ਸੈੱਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਦੇ align ਐਟਰੀਬਿਊਟ ਦੀ ਵਰਤੋਂ ਕਰਨੀ ਪਵੇਗੀ। ਹੇਠਾਂ ਦਿੱਤੀ ਉਦਾਹਰਣ ਹੈਡਿੰਗ ਟੈਗ ਦੀ ਵਰਤੋਂ ਨੂੰ ਦਰਸਾ ਰਹੀ ਹੈ:
 

Admin

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.