Language(s) : Punjabi/Hindi/English
Monospaced Font : ਜਿਆਦਾਤਰ ਫੌਂਟਸ ਵਿੱਚ ਵੱਖੋ ਵੱਖਰੇ ਅੱਖਰਾਂ ਦੀ ਚੌੜਾਈ ਵੱਖਰੀ (variable-width) ਹੁੰਦੀ ਹੈ, (ਉਦਾਹਰਣ ਲਈ: 'w' ਦੀ ਚੌੜਾਈ 'i' ਤੋਂ ਜ਼ਿਆਦਾ ਹੁੰਦੀ ਹੈ) । ਪਰੰਤੂ ਮੋਨੋਸਪੇਸ਼ਡ ਫੌਂਟ ਵਿੱਚ ਸਾਰੇ ਅੱਖਰ ਇਕੋ ਬਰਾਬਰ ਚੌੜਾਈ ਦੇ ਹੁੰਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਅੱਖਰ ਦੀ ਚੌੜਾਈ ਇਕੋ ਜਿਹੀ ਹੋਵੇ ਤਾਂ ਸਾਨੂੰ ਟੈਕਸਟ ਕੰਟੈਟਸ ਨੂੰ tt .../tt ਟੈਗਜ਼ ਦੇ ਵਿਚਕਾਰ ਲਿਖਣਾ ਚਾਹੀਦਾ ਹੈ। tt ਟੈਗ ਟੈਲੀਟਾਈਪ (teletype text) ਦਾ ਸੰਖੇਪ ਰੂਪ ਹੈ। ਨੋਟ : - HTML 5 ਦੁਆਰਾ ਹੁਣ ਇਸ ਟੈਗ ਨੂੰ ਸਪੋਰਟ (support) ਨਹੀਂ ਕੀਤਾ ਜਾਂਦਾ।