Html Tutorial

ਵਰਲਡ ਵਾਈਡ ਵੈੱਬ (World Wide Web) ਨੂੰ ਵੈੱਬ (Web) ਵੀ ਕਿਹਾ ਜਾਂਦਾ ਹੈ। ਇਹ ਵੈੱਬਸਾਈਟਾਂ ਜਾਂ ਵੈੱਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ। ਵਰਲਡ ਵਾਈਡ ਵੈੱਬ ਵਿੱਚ ਵੈੱਬ ਸਾਈਟਾਂ/ਪੇਜ਼ਾਂ ਨੂੰ ਵੈੱਬ ਸਰਵਰਾਂ (Web Servers) 'ਤੇ ਸਟੇਸ਼ ਕੀਤਾ ਜਾਂਦਾ ਹੈ। ਹਰੇਕ ਵੈੱਬ ਸਾਈਟ/ਪੇਜ ਨੂੰ ਇੱਕ ਨਿਵੇਕਲਾ (Unique) ਆਨ-ਲਾਈਨ ਐਡਰੈਸ ਦਿੱਤਾ ਜਾਂਦਾ ਹੈ, ਜਿਸ ਨੂੰ ਯੂਨੀਫਾਰਮ ਰੀਸੋਰਸ ਲੋਕੋਟਰ (Uniform Resource Locator - URL) ਕਿਹਾ ਜਾਂਦਾ ਹੈ। ਵੈੱਬ ਪੇਜਾਂ ਦਾ ਇੱਕ ਖਾਸ ਸੰਗ੍ਰਹਿ ਜੋ ਕਿਸੇ ਖਾਸ URL ਨਾਲ ਸਬੰਧਤ ਹੁੰਦਾ ਹੈ, ਨੂੰ ਵੈੱਬਸਾਈਟ ਕਿਹਾ ਜਾਂਦਾ ਹੈ, ਉਦਾਹਰਣ ਵਜੋਂ, www.facebook.com, www.google.com, www.cspunjab.com www.gssskhokhar.com ਆਦਿ।

ਯੂਜ਼ਰ ਆਪਣੇ ਉਪਕਰਣਾਂ (devices), ਜਿਵੇਂ ਕਿ ਕੰਪਿਊਟਰ, ਲੈਪਟੋਪ, ਸੈਲਫ਼ੋਨ ਆਦਿ, ਦੀ ਵਰਤੋਂ ਕਰਦੇ ਹੋਏ ਇੰਟਰਨੈੱਟ ਰਾਹੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਇਹਨਾਂ ਸਾਈਟਾਂ ਦੇ ਕੰਟੈਂਟਸ ਦੀ ਵਰਤੋਂ (access) ਕਰ ਸਕਦੇ ਹਨ। ਇਨ੍ਹਾਂ ਵੈੱਬ ਪੇਜਾਂ ਦੀ ਕੰਟੈਂਟਸ ਟੈਕਸਟ (Text), ਡਿਜ਼ੀਟਲ ਤਸਵੀਰਾਂ (Digital Images), ਆਡੀਓਜ਼ (Audios), ਵਿਡੀਓਜ਼ (Videos), ਆਦਿ ਕਿਸੇ ਵੀ ਰੂਪ ਵਿੱਚ ਹੋ ਸਕਦੇ ਹਨ।
 






Live Demo & Try it yourself!

HTML Examples

In this HTML tutorial, you will find hundreds of examples. With our online "Online HTML Editor", you can edit and test each example yourself!