Formatting tags in the HTML


Formatting tags in the HTML

HTML ਫਾਰਮੈਟਿੰਗ (Formatting) ਵੈੱਬ ਪੇਜਾਂ ਦੀ ਬਿਹਤਰ ਦਿੱਖ ਲਈ ਟੈਕਸਟ ਨੂੰ ਫਾਰਮੇਟ ਕਰਨ ਦੀ ਇੱਕ ਪ੍ਰਕਿਰਿਆ ਹੈ। HTML ਸਾਨੂੰ CSS (ਕਾਸਕੇਡਿੰਗ ਸਟਾਈਲ ਸ਼ੀਟਸ) ਦੀ ਵਰਤੋਂ ਕੀਤੇ ਬਿਨਾਂ ਵੀ ਟੈਕਸਟ ਨੂੰ ਫਾਰਮੈਟ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ। HTML ਵਿੱਚ ਬਹੁਤ ਸਾਰੇ ਟੈਗਜ਼ ਅਤੇ ਐਟਰੀਬਿਊਟਸ ਮੌਜੂਦ ਹਨ ਜੋ ਵੈੱਬਪੇਜ਼ ਦੇ ਕੰਟੈਂਟਸ ਫਾਰਮੇਟ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। HTML ਵਿੱਚ ਵਾਰਮੈਟਿੰਗ ਲਈ ਆਮ ਤੌਰ ਤੇ ਵਰਤ ਜਾਣ ਵਾਲੇ ਟੈਗਜ਼ ਅਤੇ ਐਂਟਰੀਬਿਊਟਸ ਦਾ ਵਰਣਨ ਹੇਠਾਂ ਕੀਤਾ ਗਿਆ ਹੈ :

Bold, ਇਟੈਲਿਕ, ਅੰਡਰਲਾਈਨ ਅਤੇ ਸਟ੍ਰਾਈਕਰੋ (Bold, Italic, Underline und Strikethrough) :

HTML ਸਾਨੂੰ ਟੈਕਸਟ ਉੱਪਰ ਉਸੇ ਤਰ੍ਹਾਂ ਦੀ ਫਾਰਮੇਟਿੰਗ ਲਾਗੂ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ ਜਿਵੇਂ ਅਸੀਂ MS Word ਜਾਂ ਕਿਸੇ ਵੀ ਹੋਰ ਟੈਕਸਟ ਐਡੀਟਿੰਗ ਸਾਫਟਵੇਅਰ ਵਿੱਚ ਕਰਦੇ ਹਾਂ।ਹੇਠਾ ਦਿੱਤੇ ਟੰਗਜ਼ ਦੀ ਵਰਤੋਂ ਨਾਲ ਟੈਕਸਟ ਉੱਪਰ ਸਾਧਾਰਣ ਫਾਰਮੇਟਿੰਗ ਇਫੈਕਟਸ ਲਾਗੂ ਕੀਤੇ ਜਾ ਸਕਦੇ ਹਨ:

  • Bold (ਬੋਲਡ): <b> ਟੈਗ ਦੀ ਵਰਤੋਂ ਟੈਕਸਟ ਉੱਪਰ ਬੋਲਡ ਇਫੈਕਟ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਇਹ ਇੱਕ ਪੇਅਰਡ ਟੈਗ ਹੈ। ਕੋਈ ਵੀ ਟੈਕਸਟ ਜੋ <b> </b> ਐਲੀਮੈਂਟਸ ਦੇ ਵਿਚਕਾਰ ਲਿਖਿਆ ਜਾਂਦਾ ਹੈ, ਬੋਲਡ ਫਾਰਮੇਟ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
  • Italic (ਇਟੈਲਿਕ): <i> ਟੈਗ ਦੀ ਵਰਤੋਂ ਟੈਕਸਟ ਉੱਪਰ ਇਟੈਲਿਕ ਇਫੇਕਟ ਨੂੰ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਪੇਅਰਡ ਟੈਗ ਹੈ| ਕੋਈ ਵੀ ਟੈਕਸਟ ਜੋ <i> ... <i> ਐਲੀਮੈਂਟਸ ਵਿਚ ਕਾਰ ਲਿਖਿਆ ਜਾਂਦਾ ਹੈ, ਇਟੈਲਿਕ (Italic) ਫਾਰਮੈਟ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ |
  • Underline (ਅੰਡਰਲਾਈਨ): <u> ਟੈਗ ਦੀ ਵਰਤੋਂ ਟੈਕਸਟ ਉੱਪਰ ਅੰਡਰਲਾਈਨ ਇਫੈਕਟ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਪੇਅਰਡ ਟੈਗ ਹੈ। ਕੋਈ ਵੀ ਟੈਕਸਟ ਜੋ <u> ... <u> ਐਲੀਮੈਂਟਸ ਵਿਚਕਾਰ ਲਿਖਿਆ ਜਾਂਦਾ ਹੈ, ਅੰਡਰਲਾਈਨਲ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
  • Strikethrough (ਸਟ੍ਰਾਈਕਥ੍ਰੋ): <s> ਟੈਗ ਦੀ ਵਰਤੋਂ ਟੈਕਸਟ ਤੇ ਸਟ੍ਰਾਈਕਥ੍ਰੋ ਇਫੇਕਟ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਪੇਅਰਡ ਟੈਗ ਹੈ। ਕੋਈ ਵੀ ਟੈਕਸਟ ਜੋ <s> ... <s> ਐਲੀਮੈਂਟਸ ਵਿਚਕਾਰ ਲਿਖਿਆ ਜਾਂਦਾ ਹੈ, ਸਟਰਾਈਕਥ ਫਾਰਮੈਟ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

 

HTML contains several elements for defining text with a special meaning.

Example

This text is bold

This text is italic

This is subscript and superscript

 

HTML Formatting Elements

Formatting elements were designed to display special types of text:

  • <b> - Bold text
  • <strong> - Important text
  • <i> - Italic text
  • <em> - Emphasized text
  • <mark> - Marked text
  • <small> - Smaller text
  • <del> - Deleted text
  • <ins> - Inserted text
  • <sub> - Subscript text
  • <sup> - Superscript text
  • <s> - Strikethrough text

HTML <b> and <strong> Elements

The HTML <b> element defines bold text, without any extra importance.




Output




Live Demo & Try it yourself!

HTML Text Formatting Elements

Tag Description
<b> Defines bold text
<em> Defines emphasized text 
<i> Defines a part of text in an alternate voice or mood
<small> Defines smaller text
<strong> Defines important text
<sub> Defines subscripted text
<sup> Defines superscripted text
<ins> Defines inserted text
<del> Defines deleted text
<mark> Defines marked/highlighted text

Adding Line Break and Horizontal Line


Adding Line Break and Horizontal Line

1. ਲਾਈਨ ਬ੍ਰੇਕ( Line Break) ਜਦੋਂ HTML ਡਾਕੂਮੈਂਟ ਵਿੱਚ ਐਂਟਰ ਕੀਅ ਦਬਾ ਕੇ ਟੈਕਸਟ ਨੂੰ ਵੱਖ-ਵੱਖ ਲਾਈਨਾਂ ਵਿੱਚ ਲਿਖਿਆ ਜਾਂਦਾ ਹੈ, ਤਾਂ ਵੈੱਬ-ਬ੍ਰਾਊਜ਼ਰ ਦੁਆਰਾ ਇਹਨਾਂ ਲਾਈਨ ਬ੍ਰੇਕਾਂ ਨੂੰ ਨਹੀਂ ਮੰਨਿਆ ਜਾਂਦਾ। HTML ਸਾਡੇ ਵੱਲੋਂ ਐਂਟਰ ਕੀਅ ਦਬਾਉਣ ਨਾਲ ਦਾਖਲ ਕੀਤੀਆਂ ਲਾਈਨ ਬਰੇਕਾਂ ਨੂੰ ਨਜ਼ਰ-ਅੰਦਾਜ਼ (ignore) ਕਰ ਦੇਵੇਗਾ ਅਤੇ ਵੱਖ-ਵੱਖ ਲਾਈਨਾਂ ਵਿੱਚ ਲਿਖੇ ਟੈਕਸਟ ਨੂੰ ਇੱਕ ਹੀ ਲਾਈਨ ਵਿੱਚ ਦਿਖਾ ਦੇਵੇਗਾ। ਇਸ ਲਈ HTML ਸਾਨੂੰ ਸਾਡੇ ਡਾਕੂਮੈਂਟ ਵਿੱਚ ਲਾਈਨ ਬ੍ਰੇਕ ਦਾਖਲ ਕਰਨ ਲਈ ਇੱਕ ਵਿਸ਼ੇਸ਼ ਟੈਗ ਪ੍ਰਦਾਨ ਕਰਦਾ ਹੈ। 

ਇਹ ਵਿਸ਼ੇਸ਼ ਟੈਗ ਹੈ <BR> ਟੈਗ, ਜਿਸਦੀ ਵਰਤੋਂ ਡਾਕੂਮੈਂਟ ਵਿੱਚ ਜ਼ਰੂਰਤ ਅਨੁਸਾਰ ਇੱਕ ਸਿੰਗਲ ਲਾਈਨ ਬਰੇਕ ਦਾਖਲ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਟੈਗ ਕੰਟਰੋਲ ਨੂੰ ਅਗਲੀ ਲਾਈਨ ਤੇ ਭੇਜ ਦਿੰਦਾ ਹੈ। ਇਸ ਟੈਗ ਨੂੰ ਟੈਕਸਟ ਵਿੱਚ ਜਿਸ ਥਾਂ ਤੇ ਵੀ ਵਰਤਿਆ ਜਾਂਦਾ ਹੈ, ਉਸ ਥਾਂ ਤੋਂ ਟੈਕਸਟ ਨੂੰ ਤੋੜ ਕੇ ਅਗਲੀ ਲਾਈਨ ਵਿੱਚ ਸ਼ੁਰੂ ਕਰ ਦਿੰਦਾ ਹੈ। ਇਹ ਟੈਗ HTML ਡਾਕੂਮੈਂਟ ਵਿੱਚ ਐਡਰੇਸ ਜਾਂ ਕਵਿਤਾਵਾਂ ਆਦਿ ਲਿਖਣ ਵਿੱਚ ਉਪਯੋਗੀ ਸਾਬਿਤ ਹੋ ਸਕਦੇ ਹਨ। ਇਹ ਟੈਗ ਅਨ-ਪੇਅਰਡ ਟੈਗ ਹੈ, ਇਸ ਲਈ ਇਸ ਟੈਗ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ

2. ਲੇਟਵੀਂ ਲਾਈਨ ( Horizontal Line): HTML ਵਿੱਚ ਇੱਕ ਲੇਟਵੀਂ ਲਾਈਨ ਦਾਖਲ ਕਰਨ ਲਈ ਅਸੀਂ <H> ਟੈਗ ਦੀ ਵਰਤੋਂ ਕਰਦੇ ਹਾਂ। ਇੱਥੇ HR ਦਾ ਮਤਲਬ ਹਾਰੀਜੇਂਟਲ ਰੂਲ (Horizontal Rule) ਹੈ। ਇਹ ਡਾਕੂਮੈਂਟ ਦੇ ਬਾਡੀ ਭਾਗ ਵਿੱਚ ਜਿੱਥੇ ਵੀ ਵਰਤਿਆ ਜਾਂਦਾ ਹੈ, ਇੱਕ ਲੇਟਵੀਂ ਲਾਈਨ ਬਣਾ ਦਿੰਦਾ ਹੈ। ਇਹ ਟੈਗ ਥੀਮੇਟਿਕ ਕ (Thematic Break) ਲਈ ਜਾਂ ਕੰਟੈਂਟਸ ਨੂੰ ਇੱਕ ਦੂਜੇ ਤੋਂ ਵੱਖ ਕਰਨ ਲਈ ਵਰਤਿਆ ਜਾਂਦਾ ਹੈ। ਹੇਠਾਂ ਕੁੱਝ ਐਟਰੀਬਿਊਟਸ ਦਿੱਤੇ ਗਏ ਹਨ ਜਿਹਨਾਂ ਦੀ ਵਰਤੋਂ ਇਸ ਟੈਗ ਨਾਲ ਕੀਤੀ ਜਾ ਸਕਦਾ ਹੈ:

2.1 align (ਅਲਾਈਨ); ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦੀ ਅਲਾਈਨਮੈਂਟ ਬਦਲਣ ਲਈ ਕੀਤੀ ਜਾਂਦੀ ਹੈ। ਜੇਕਰ ਅਲਾਈਨ ਐਟਰੀਬਿਊਟ ਦੀ ਵਰਤੋਂ ਨਹੀਂ ਕੀਤੀ ਜਾਂਦੀ, ਤਾਂ ਲੇਟਵੀਂ ਲਾਈਨ ਸੈਂਟਰ ਵਿੱਚ ਨਜ਼ਰ ਆਵੇਗੀ। ਅਲਾਈਨ ਐਟਰੀਬਿਊਟ ਦਾ ਕੋਈ ਵੀ ਇਫੈਕਟ ਉਸ ਸਮੇਂ ਤੱਕ ਨਜ਼ਰ ਨਹੀਂ ਆਵੇਗਾ ਜਦੋਂ ਤੱਕ Width ਐਟਰੀਬਿਊਟ ਨਾਲ ਇਸਦੀ ਚੌੜਾਈ 100% ਤੋਂ ਘੱਟ ਤੋਂ ਸੈਂਟ ਨਹੀਂ ਕੀਤੀ ਜਾਂਦੀ। ਇਸ ਐਟਰੀਬਿਊਟ ਦੇ ਮੁੱਲ Left, Right ਜਾਂ Center ਹੋ ਸਕਦੇ ਹਨ।

2.2 color (ਕਲਰ): ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ ਇਸ ਐਟਰੀਬਿਊਟ ਦਾ ਮੁੱਲ ਕਿਸੇ ਰੰਗ ਦਾ ਨਾਮ (Color Name) ਜਾਂ ਹੈਕਸਾਡੈਸੀਮਲ (Hexa decimal) ਕੋਡ ਹੋ ਸਕਦਾ ਹੈ।

2.3 size (ਸਾਈਜ਼): ਇਹ ਐਟਰੀਬਿਊਟ ਪਿਕਸਲ (pixels) ਵਿੱਚ ਲੇਟਵੀਂ ਲਾਈਨ ਦੀ ਉਚਾਈ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ।

2.4 width (ਵਿੱਥ): ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦੀ ਚੌੜਾਈ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਇਹ ਮੁੱਲ ਅਸੀਂ ਪਿਕਸਲ ਜਾਂ ਪ੍ਰਤੀਸ਼ਤ ਵਿੱਚ ਸੈੱਟ ਕਰ ਸਕਦੇ ਹਾਂ।




Output




Live Demo & Try it yourself!

 

   
   
   
   
   
   
   
   
   
   
   

Making Paragraphs in HTML


Making Paragraphs in HTML

Html ਡਾਕੂਮੈਂਟ ਵਿੱਚ<p> ਟੈਗ ਦੀ ਵਰਤੋਂ ਇਕ ਪੈਰਾਗਰਾਫ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ । ਇਹ ਇੱਕ ਕੰਨਟੇਨਰ  ਟੈਗ ਹੈ ।<p> ਅਤੇ </p> ਟੈਗਜ ਦੇ ਵਿਚਕਾਰ ਲਿਖਿਆ  ਕੋਈਂ ਵੀ ਟੈਕਸਟ ਇੱਕ ਪੈਰਾਗਰਾਫ ਮੰਨਿਆ  ਜਾਂਦਾ ਹੈ । <p> ਟੈਗ  ਕਿਸੇ ਵੀ  ਪੈਰਾਗਰਾਫ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਆਪ ਖ਼ਾਲੀ ਸਪੇਸ ਛੱਡਦਾ  ਹੈ , ਜੋ ਕਿ ਅਸਲ  ਵਿੱਚ  ਵੈੱਬ  ਬ੍ਰਾਊਜਰ ਦੁਆਰਾ  ਸੈਟ ਕੀਤਾ  ਗਿਆ ਮਾਰਜਨ ਹੁੰਦਾ ਹੈ।ਜੇ ਕੋਈਂ  ਯੂਜ਼ਰ <p> ਅਤੇ </p> ਟੈਗਜ ਵਿਚਕਾਰ ਟੈਕਸਟ ਨੂੰ ਕਈ  ਵੱਖ-ਵੱਖ ਲਾਈਨਾ  ਵਿੱਚ ਦਾਖਲ  ਕਰਦਾ ਹੈ,ਤਾਂ ਬ੍ਰਾਊਜਰ ਉਹਨਾਂ ਨੂੰ ਆਪਣੇ ਆਪ ਇਕ ਸਿੰਗਲ ਲਾਈਨ ਵਿਚ ਸੈੱਟ ਕਰ ਦਿੰਦਾ ਹੈ।




Output




Live Demo & Try it yourself!

Superscript and Subscript Text


Superscript and Subscript Text

HTML ਡਾਕੂਮੈਂਟ ਵਿੱਚ <sup> ਟੈਗ ਦੀ ਵਰਤੋਂ ਸੁਪਰਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਇਹ ਇੱਕ  ਕੰਨਟੈਨਰ ਟੈਗ ਹੈ <sup>...</sup> ਟੈਗ ਵਿੱਚਕਾਰ ਲਿਖਿਆ ਕੰਨਟੈਂਟ ਇਕ ਸੁਪਰਸਕ੍ਰਿਪਟ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਉੱਪਰ half of character above the normal line ਦਿਖਾਈ ਦਿੰਦਾ ਹੈ ਅਤੇ ਕਈ ਵਾਰ ਛੋਟੇ ਫੋਟ ਵਿੱਚ ਦਰਸਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਦੀ ਵਰਤੋਂ ਗਣਿਤ ਦੇ  ਸਮੀਕਰਨਾਂ mathematic equation  ਵਿੱਚ ਕੀਤੀ ਜਾ ਸਕਦੀ ਹੈ ਉਧਾਰਨ ਲਈ x2y  ਇੱਥੇ 2 ਇਕ ਸੁਪਰਸਕ੍ਰਿਪਟ ਹੈ ਸੁਪਰਸਕ੍ਰਿਪਟ ਟੈਕਸਟ ਫੁੱਟ ਨੋਟਸ footnotes ਲਈ ਵੀ ਵਰਤਿਆ ਜਾ ਸਕਦਾ ਹੈ ।

 

HTML ਡਾਕੂਮੈਂਟ ਵਿੱਚ <sub> ਟੈਗ ਦੀ ਵਰਤੋਂ ਸਬਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਕੰਟੇਨਰ ਟੈਗ ਹੈ। <sub> ... </sub> ਐਲੀਮੈਂਟ ਵਿਚਕਾਰ ਲਿਖਿਆ ਕੰਟੈਂਟ ਇੱਕ ਸਬਸਕ੍ਰਿਪਟ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ। ਸਬਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਹੇਠਾਂ (half a character belov the normal line) ਦਿਖਾਈ ਦਿੰਦਾ ਹੈ ਅਤੇ ਕਈ ਵਾਰ ਛੋਟੇ ਫੌਂਟ ਵਿੱਚ ਦਿਖਾਇਆ ਜਾਂਦਾ ਹੈ। ਸਬਸਕ੍ਰਿਪਟ ਟੈਕਸਟ ਦੀ ਵਰਤੋਂ ਰਸਾਇਣਕ ਫਾਰਮੂਲੇ (chemical formulus) ਲਿਖਣ ਲਈ ਕੀਤੀ ਜਾ ਸਕਦੀ ਹੈ, ਜਿਵੇਂ ਕਿ H20 ਨੂੰ H2O ਵਜੋਂ ਲਿਖਿਆ ਜਾਣਾ।




Output




Live Demo & Try it yourself!

Working with Fonts


Working with Fonts

HTML ਦਸਤਾਵੇਜਾਂ ਵਿੱਚ ਫੋਂਟਸ ਨਾਲ ਕੰਮ ਕਰਨ ਲਈ ਅਸੀਂ <font- ਟੈਗ ਦੀ ਵਰਤੋਂ ਕਰਦੇ ਹਾਂ। ਇੱਕ ਆਕਰਸ਼ਕ ਅਤੇ ਪੜ੍ਹਨਯੋਗ ਵੈੱਬ ਪੇਜ਼ ਬਣਾਉਣ ਲਈ <dont> ਟੈਗ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਟੈਗ ਟੈਕਸਟ ਦੇ ਰੰਗ, ਆਕਾਰ ਅਤੇ ਸਟਾਈਲ (style) ਆਦਿ ਨੂੰ ਬਦਲਣ ਲਈ ਵਰਤਿਆ ਜਾਂਦਾ ਹੈ। ਇਸ ਟੈਗ ਦੇ ਤਿੰਨ ਮੁੱਖ ਐਟਰੀਬਿਊਟ ਇਸ ਪ੍ਰਕਾਰ ਹਨ :

  1. Color:  ਇਸ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਰੰਗ (color) ਬਦਲਣ ਲਈ ਕੀਤੀ ਜਾਂਦੀ ਹੈ। ਰੰਗ ਬਦਲਣ ਲਈ ਹਕਸਾਡੇਸਿਮਲ ਕੋਡ (Hexadecimal Code) ਜਾਂ ਰੰਗ ਦੇ ਨਾਮ (Black, Red, White ਆਦਿ) ਦੀ ਵਰਤੋਂ ਕੀਤੀ ਜਾ ਸਕਦੀ ਹੈ।
  2. Face : ਇਹ ਐਟਰੀਬਿਊਟ ਫੌਂਟ ਦਾ ਚਿਹਰਾ (font face) ਬਦਲਣ ਲਈ ਵਰਤਿਆ ਜਾਂਦਾ ਹੈ। ਜੇਕਰ ਵੈੱਬਪੇਜ ਨੂੰ ਦੇਖਣ ਵਾਲੇ ਯੂਜ਼ਰ ਦੇ ਕੰਪਿਊਟਰ ਵਿੱਚ ਫੌਂਟ ਮੌਜੂਦ ਨਾ ਹੋਵੇ, ਤਾਂ ਯੂਜ਼ਰ ਦੇ ਕੰਪਿਊਟਰ ਦੇ ਡਿਫਾਲਟ ਵੋਟ ਦੀ ਵਰਤੋਂ ਕਰਦੇ ਹੋਏ ਵੈੱਬ ਪੇਜ ਦੇ ਟੈਕਸਟ ਨੂੰ ਦਰਸਾਇਆ ਜਾਵੇਗਾ।
  3. Size ਇਹ ਐਟਰੀਬਿਊਟ ਫੌਂਟ ਦੇ ਆਕਾਰ (size) ਨੂੰ ਬਦਲਣ ਲਈ ਵਰਤਿਆ ਜਾਂਦਾ ਹੈ। ਫੌਂਟ ਦਾ ਆਕਾਰ ਜਾਂ ਤਾਂ ਨੂਮੇਰਿਕ (Numeric) ਜਾਂ ਰੇਲੇਟਿਵ (Relative) ਮੁੱਲ ਵਜੋਂ ਸੈੱਟ ਕੀਤਾ ਜਾ ਸਕਦਾ ਹੈ। ਨੁਮੋਰਿਕ ਮੁੱਲਾਂ ਦੀ ਸੀਮਾ 1 (ਸਭ ਤੋਂ ਛੋਟੀ) ਤੋਂ 7 (ਸਭ ਤੋਂ ਵੱਡੀ) ਤੱਕ ਹੁੰਦੀ ਹੈ। ਫੁੱਟ ਦਾ ਡਿਫਾਲਟ ਆਕਾਰ 3 ਹੁੰਦਾ ਹੈ। ਅਸੀਂ ਰੇਲੇਟਿਵ ਮੁੱਲਾਂ ਦੀ ਵਰਤੋਂ ਕਰਕੇ ਵੀ ਫੋਟ ਦਾ ਆਕਾਰ ਸੈੱਟ ਕਰ ਸਕਦੇ ਹਾਂ, ਜਿਵੇਂ ਕਿ 1 (ਪਹਿਲਾਂ-ਸੈੱਟ ਕੀਤੇ ਛੋਟ ਆਕਾਰ ਨਾਲੋਂ ਇੱਕ ਪੁਆਇਟ ਫੁੱਟ ਦਾ ਆਕਾਰ ਵਧਾਉਣ ਲਈ) ਜਾਂ-2 (ਪਹਿਲਾਂ-ਸੈੱਟ ਕੀਤੇ ਫੌਂਟ ਆਕਾਰ ਨਾਲ 2 ਪੁਆਇੰਟ ਫੁੱਟ ਦਾ ਆਕਾਰ ਘਟਾਉਣ ਲਈ) ਆਦਿ।

ਵੈੱਬਪੇਜ ਵਿੱਚ ਫੌਂਟ ਦੇ ਕਿਸੇ ਵੀ ਐਟਰੀਬਿਊਟ ਨੂੰ ਸੈੱਟ ਕਰਨ ਲਈ <font> ਟੈਗ ਵਰਤਿਆ ਜਾਂਦਾ ਹੈ। HTML 5 ਵਿੱਚ <font> ਟੰਗ ਪੁਰਾਣਾ (obsolete) ਹੋ ਚੁੱਕਿਆ ਹੈ।




Output




Live Demo & Try it yourself!

Working with big and small fonts


Working with big and small fonts

HTML ਵਿੱਚ <big> ਟੈਗ ਦੀ ਵਰਤੋਂ ਫੌਂਟ ਸਾਈਜ਼ ਨੂੰ ਡਾਕੂਮੈਂਟ ਦੇ ਬੋਸ-ਫੌਂਟ ਸਾਈਜ਼ (Base Font Size) ਜਾਂ ਆਦ ਦੁਆਲੇ ਦੇ ਟੈਕਸਟ ਸਾਈਜ਼ (ਆਕਾਰ) ਨਾਲੋਂ ਇੱਕ ਲੇਵਲ ਵੱਡਾ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਛੋਟੇ ਦਰਮਿਆਨਾ (Small to Medium) ਲੈਵਲ, ਦਰਮਿਆਨੇ ਤੋਂ ਵੱਡਾ (Medium to Large) ਲੈਵਲ, ਵੱਡੇ ਤ ਐਕਸਟਰਾ ਵੱਡਾ ਲੈਵਲ (Large to X-Large) ਆਦਿ । HTML5 ਦੁਆਰਾ ਇਸ ਟੈਗ ਨੂੰ ਸਪੋਰਟ ਨਹੀਂ ਕੀਤੀ ਜਾਂਦੀ ਇਸ ਤਰ੍ਹਾਂ HTML ਵਿੱਚ <Small> ਟੈਗ ਦੀ ਵਰਤੋਂ ਫੌਂਟ ਸਾਈਜ਼ ਨੂੰ ਡਾਕੂਮੈਂਟ ਦੇ ਬੇਸ-ਫੌਂਟ ਸਾਈਜ਼ ਜਾਂ ਆ ਦੁਆਲੇ ਦੇ ਟੈਕਸਟ ਸਾਈਜ਼ ਨਾਲੋਂ ਇੱਕ ਲੈਵਲ ਛੋਟਾ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਐਕਸ-ਵੱਡੇ ਤੋਂ ਵੱ (X-Large to Large) ਲੈਵਲ, ਵੱਡੇ ਤੋਂ ਦਰਮਿਆਨਾ ਲੈਵਲ (Large to Medium), ਮੱਧਮ ਤੋਂ ਛੋਟਾ (Medium Small) ਲੈਵਲ ਆਦਿ। HTML5 ਦੁਆਰਾ <Small> ਟੈਗ ਨੂੰ ਵੀ ਹੁਣ ਸਪੋਰਟ ਨਹੀਂ ਕੀਤਾ ਜਾਂਦਾ। ਇਹ ਦੋਵੇਂ ਟੈਗਜ਼ ਪੇਅਰਡ ਟੈਗ ਹਨ। ਹੇਠਾਂ ਦਿੱਤਾ HTML ਪ੍ਰੋਗਰਾਮ ਇਹਨਾਂ ਟੈਗਜ਼ ਦੀ ਵਰਤੋਂ ਨੂੰ ਦਰਸਾਉਂਦਾ ਹੈ:

<head>

Etituigger and Smaller Text Examles/titles

</head>

This is an example of big Bigger Texts/big><b> This is an example of samallaller Texts/smalle

</body>




Output




Live Demo & Try it yourself!

HTML ਵਿੱਚ <big> ਟੈਗ ਦੀ ਵਰਤੋਂ ਫੌਂਟ ਸਾਈਜ਼ ਨੂੰ ਡਾਕੂਮੈਂਟ ਦੇ ਬੇਸ-ਫੌਂਟ ਸਾਈਜ਼ (Base Font Size) ਜਾਂ ਆਲੇ ਦੁਆਲੇ ਦੇ ਟੈਕਸਟ ਸਾਈਜ਼ (ਆਕਾਰ) ਨਾਲੋਂ ਇਕ ਲੈਵਲ ਵੱਡਾ ਕਰਨ ਲਈ ਕੀਤੀ ਜਾਂਦੀ ਹੈ।  

HTML5 ਦੁਆਰਾ ਇਸ ਟੈਗ ਨੂੰ ਸਪੋਰਟ ਨਹੀਂ ਕੀਤੀ ਜਾਂਦੀ

Monospaced Font


Monospaced Font

ਜਿਆਦਾਤਰ ਫੌਂਟਸ ਵਿੱਚ ਵੱਖੋ ਵੱਖਰੇ ਅੱਖਰਾਂ ਦੀ ਚੌੜਾਈ ਵੱਖਰੀ (variable-width) ਹੁੰਦੀ ਹੈ, (ਉਦਾਹਰਣ ਲਈ: 'w' ਦੀ ਚੌੜਾਈ  'i' ਤੋਂ  ਜ਼ਿਆਦਾ ਹੁੰਦੀ ਹੈ) । ਪਰੰਤੂ ਮੋਨੋਸਪੇਸ਼ਡ ਫੌਂਟ ਵਿੱਚ ਸਾਰੇ ਅੱਖਰ ਇਕੋ  ਬਰਾਬਰ ਚੌੜਾਈ ਦੇ ਹੁੰਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਅੱਖਰ ਦੀ ਚੌੜਾਈ ਇਕੋ ਜਿਹੀ ਹੋਵੇ ਤਾਂ ਸਾਨੂੰ ਟੈਕਸਟ ਕੰਟੈਟਸ ਨੂੰ <tt ...</tt> ਟੈਗਜ਼ ਦੇ ਵਿਚਕਾਰ ਲਿਖਣਾ ਚਾਹੀਦਾ ਹੈ। <tt> ਟੈਗ ਟੈਲੀਟਾਈਪ (teletype text) ਦਾ ਸੰਖੇਪ ਰੂਪ ਹੈ।




Output




Live Demo & Try it yourself!

ਨੋਟ : - HTML 5 ਦੁਆਰਾ ਹੁਣ ਇਸ ਟੈਗ ਨੂੰ ਸਪੋਰਟ (support) ਨਹੀਂ ਕੀਤਾ ਜਾਂਦਾ। 
 

Preformatted Text


Preformatted Text

<pre> ਟੈਗ ਦੀ ਵਰਤੋਂ ਪਹਿਲਾਂ ਤੋਂ ਕੀਤੇ ਟੈਕਸਟ ਨੂੰ ਨਿਰਧਾਰਿਤ (specify pre-formatted text) ਕਰਨ ਲਈ ਕੀਤੀ ਜਾਂਦੀ ਹੈ। ਇਹ ਇਕ ਪੇਅਰਡ ਟੈਗ ਹੈ। <pre>....</pre> ਟੈਗ ਦੇ ਵਿਚਕਾਰ ਲਿਖੇ ਗਏ ਟੈਕਸਟ ਨੂੰ ਅੱਖਰਾਂ ਦੀ ਸਥਿਰ-ਚੋੜਾਈ (fixed-width /monospace) ਵਾਲੇ ਫੌਂਟ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਟੈਕਸਟ ਵਿੱਚ ਇੱਕ ਤੋਂ ਵੱਧ ਖਾਲੀ ਥਾਵਾਂ (blank space) ਅਤੇ ਲਾਈਨ ਬ੍ਰੇਕਸ ਨੂੰ ਸੁਰੱਖਿਅਤ (preserve) ਰੱਖਿਆ ਜਾਂਦਾ ਹੈ।

<pre> ਟੈਗ ਆਮ ਤੌਰ ਤੇ ਅਜਿਹੇ ਕੌਡ ਜਾਂ ਟੈਕਸਟ (ਉਦਾਹਰਣ ਵਜੋਂ, ਇੱਕ ਕਵਿਤਾ) ਨੂੰ ਪ੍ਰਦਰਸ਼ਤ ਕਰਨ ਲਈ ਵਰਤਿਆ ਜਾਂਦਾ ਹੈ, ਜਿੱਥੇ ਲੇਖਕ ਲਾਈਨਾਂ ਦੀ ਸਥਿਤੀ ਖੁਦ ਆਪਣੇ ਅਨੁਸਾਰ ਸੈੱਟ ਕਰਦਾ ਹੈ।




Output




Live Demo & Try it yourself!

Center Alignment


Center Alignment

ਹੁਣ ਤੱਕ ਅਸੀਂ ਕੰਟੈਂਟਸ ਨੂੰ ਸੈਂਟਰ ਵਿੱਚ ਕਰਨ ਲਈ ਵੱਖੋ ਵੱਖਰੇ HTML ਟੈਗਜ਼ ਦੇ align (ਅਲਾਈਨ) ਐਟਰੀਬਿਊਟਸ ਦੀ ਵਰਤੋਂ ਕੀਤੀ ਹੈ। ਜੇ ਅਸੀਂ ਵੈੱਬ ਪੇਜ਼ ਵਿੱਚ ਕਿਸੇ ਵੀ ਕੰਟੇਂਟ (ਟੈਕਸਟ, ਗ੍ਰਾਫਿਕ ਐਲੀਮੈਂਟਸ, ਟੇਬਲਸ ਆਦਿ) ਨੂੰ ਸੈਂਟਰ ਵਿਚ ਅਲਾਈਨ ਕਰਨਾ ਚਾਹੁੰਦੇ ਹਾਂ, ਤਾ ਅਸੀਂ HTML ਡਾਕੂਮੈਂਟ ਵਿੱਚ <center> ਟੈਗ ਦੀ ਵਰਤੋਂ ਵੀ ਕਰ ਸਕਦੇ ਹਾਂ।  HTML ਡਾਕੂਮੈਂਟ ਵਿੱਚ <center> ਟੈਗ ਦੀ contents ਨੂੰ ਲੇਟਵੇ ਰੂਪ ਵਿਚ ਕੇਂਦਰਿਤ (center align) ਕਰਨ ਲਈ ਕੀਤੀ ਜਾਂਦੀ ਹੈ।  ਇਹ ਵੀ ਇਕ ਪੇਅਰਡ ਟੈਗ ਹੈ। <center>....</center> ਟੈਗਜ਼ ਦੇ ਵਿਚਕਾਰ ਲਿਖੇ ਕੰਟੈਂਟਸ ਪੇਜ਼ ਦੇ ਮੱਧ ਵਿੱਚ ਲੇਟਵੇਂ ਰੂਪ ਵਿਚ ਪ੍ਰਦਰਸ਼ਿਤ ਕੀਤੇ ਜਾਂਦੇ ਹਨ।




Output




Live Demo & Try it yourself!

ਨੋਟ : HTML 5 ਇਸ ਟੈਗ ਨੂੰ ਸਪੋਰਟ (Suuport) ਨਹੀਂ ਕਰਦਾ। 

Marked Formatting


Marked Formatting

 ਜੇ ਅਸੀਂ ਕਿਸੇ ਟੈਕਸਟ ਨੂੰ ਹਾਈਲਾਈਟ (highlight) ਕਰਨਾ ਚਾਹੁੰਦੇ ਹਾਂ , ਤਾਂ ਸਾਨੂੰ ਟੈਕਸਟ ਨੂੰ <mark> .....</mark> ਟੈਗਜ਼ ਦੇ ਵਿਚਕਾਰ ਲਿਖਣਾ ਚਾਹੀਦਾ ਹੈ।     




Output




Live Demo & Try it yourself!

Marquee


Marquee

<marquee> ਟੈਗ HTML ਦਾ ਇੱਕ ਮਹੱਤਵਪੂਰਨ ਟੈਗ ਹੈ।  ਵੈੱਬ ਪੇਜ਼ ਵਿੱਚ ਇਸ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ (scroll) ਕਰਨ ਲਈ ਕੀਤੀ ਜਾਂਦੀ ਹੈ।  ਇਸਦੀ ਮਦਦ ਨਾਲ ਕੰਟੈਂਟਸ ਨੂੰ ਲੇਟਵੇਂ (horizontal) ਰੂਪ ਵਿੱਚ (ਖੱਬੇ ਤੋਂ ਸੱਜੇ ਜਾਂ ਸੱਜੇ ਤੋਂ ਖੱਬੇ) (vertically) ਰੂਪ ਵਿੱਚ (ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ) ਸਕਰੋਲ ਕੀਤਾ ਜਾ ਸਕਦਾ ਹੈ। <marquee> ਟੈਗ ਇੱਕ ਕੰਟੇਨਰ ਟੈਗ ਹੈ।  ਇਹ ਟੈਗ HTML 5 ਵਿੱਚ deprecated ਕੀਤਾ ਗਿਆ ਹੈ।  <marquee> ਟੈਗ ਨਾਲ ਵਰਤੇ ਜਾਣ ਵਾਲੇ ਕੁੱਝ ਮੁੱਖ ਐਟਰੀਬਿਊਟਸ ਹੇਠਾਂ ਦਿਤੇ ਗਏ ਹਨ। 

Behavior: ਇਹ ਐਟਰੀਬਿਊਟਸ ਸਕਰੋਲਿੰਗ ਦੀ ਕਿਸਮ (scroling type)ਨੂੰ ਪਰਿਭਾਸ਼ਤ ਕਰਨ ਲਈ ਵਰਤਿਆ ਜਾਦਾ ਹੈ| scrol, slide, Alternate ਇਸ ਐਟਰੀਬਿਊਟ ਲਈ ਵਰਤੇ ਜਾਣ ਵਾਲੇ ਕੁਝ ਮੁੱਖ ਮੁੱਲ ਹਨ |


Bgcolor: ਇਹ ਐਟਰੀਬਿਊਟ ਸਕੋ੍ਲੇਬਲ ਟੈਕਸਟ ਲਈ ਬੈਕਗਰਾਊਂਡ ਰੰਗ ਸੈਟ ਕਰਨ ਲਈ ਵਰਤਿਆ ਜਾਦਾ ਹੈ ਅਸੀ ਇਸ ਐਟਰੀਬਿਊਟ ਮੁੱਲ ਵਜੋ ਰੰਗ ਦੇ ਹੈਕਸਾਡੇਸਿਮਲ-ਕੋਡ ਜਾਂ ਰੰਗ ਦੇ ਨਾ ਦੀ ਵਰਤੋਂ ਕਰ ਸਕਦੇ ਹਾਂ |

ᴅɪʀᴇᴄᴛɪᴏɴ: ਇਸ ਐਟਰੀਬਿਊਟ ਦੀ ਵਰਤੋਂ ਸਕਰੋਲਿੰਗ ਕੰਟੈਟ ਦੀ ਦਿਸ਼ਾ ਨਿਰਧਾਰਤ ਕਰਨ ਲਈ ਵਰਤਿਆ ਜਾਦਾ ਹੈ |ਇਸ ਐਟਰੀਬਿਊਟ ਲਈ ᴜᴩ(ਉਪਰ)ᴅᴏᴡɴ (ਹੇਠਾ) ʟᴇꜰᴛ ਜਾ ʀɪɢʜᴛ ਮੁੱਲ ਦੀ ਵਰਤੋ ਸਕਰੋਲਿੰਗ ਕੰਟੈਂਟ ਦਿਸ਼ਾ ਨਿਰਧਾਰਤ ਕਰਨ ਲਈ ਕੀਤੀ ਜਾਂ ਸਕਦੀ ਹੈ|

ᴡɪᴅᴛʜ : ਇਹ ਐਟਰੀਬਿਊਟ ਸਕਰੋਲੇਬਲ  ਟੈਕਸਟ ਲਈ ᴡɪᴅᴛʜ   ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਦਾ ਹੈ | ਅਸੀ ਇਸ ਐਟਰੀਬਿਊਟ ਦਾ ਮੁੱਲ ਪਿਕਸਲ ਜਾ ਪ੍ਤੀਸ਼ਤ ਵਿੱਚ ਨਿਰਧਾਰਤ ਕਰ ਸਕਦੇ ਹਾਂ|

ʜᴇɪɢʜᴛ: ਇਹ ਐਟਰੀਬਿਊਟ ਸਕਰੋਲਿੰਗ ਟੈਕਸਟ ਲਈ ਉਚਾਈ ਪਰਿਭਾਸ਼ਤ ਕਰਨ ਲਈ ਵਰਤਿਆ ਜਾਦਾ ਹੈ| ਅਸੀ ਇਸ ਐਟਰੀਬਿਊਟ ਦਾ ਮੁੱਲ ਪਿਕਸਲ ਜਾ ਪ੍ਤੀਸ਼ਤ ਵਿੱਚ ਨਿਰਧਾਰਤ ਕਰ ਸਕਦੇ ਹਾਂ|

ʟᴏᴏᴩ: ਇਹ ਐਟਰੀਬਿਊਟ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਦਾ ਹੈ, ਕਿ ਕੰਟੈਟ ਨੂੰ ਕਿੰਨੀ ਵਾਰ ਸਕਰੋਲ ਕੀਤਾ ਜਾਵੇ| ਜੇਕਰ ਅਸੀ ਇਸ ਐਟਰੀਬਿਊਟ ਨੂੰ ਪਰਿਭਾਸ਼ਤ ਨਹੀ ਕਰਦੇ, ਤਾਂ ਕੰਟੈਂਟ ਲਗਾਤਾਰ ਹਮੇਸ਼ਾ ਲਈ ਸਕਰੋਲ ਹੁੰਦਾ ਰਹੇਗਾ| 

ꜱᴄʀᴏʟʟᴀᴍᴏᴜɴᴛ : ਇਹ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਹਰੇਕ ਅੰਤਰਾਲ ਬਾਅਦ ਕੰਟੈਂਟ ਕਿੰਨਾ ਸਕਰੋਲ ਹੋਵੇ | ਇਸ ਐਟਰੀਬਿਊਟ ਦਾ ਮੁੱਲ ਪਿਕਸਲ ਵਿਚ ਪਰਿਭਾਸ਼ਿਤ ਕੀਤਾ ਜਾਦਾ ਹੈ,ਇਸਦਾ ਡਿਫਾਲਟ ਮੁੱਲ 6 ਪਿਕਸਲ ਹੁੰਦਾ ਹੈ|

 




Output




Live Demo & Try it yourself!

Attribute Description
width provides the width or breadth of a marquee. For example width="10" or width="20%"
height provides the height or length of a marquee. For example height="20" or height="30%"
direction provides the direction or way in which your marquee will allow you to scroll. The value of this attribute can be: left, right, up or down
scrolldelay provides a feature whose value will be used for delaying among each jump.
scrollamount provides value for speeding the marquee feature
behavior provides the scrolling type in a marquee. That scrolling can be like sliding, scrolling or alternate
loop provides how many times the marquee will loop
bgcolor provides a background color where the value will be either the name of the color or the hexadecimal color-code.
vspace provides a vertical space and its value can be like: vspace="20" or vspace="30%"
hspace provides a horizontal space and its value can be like: hspace="20" or hspace="30%"

 

Note: This attribute is depreciated from HTML 5.

Formatting Body of HTML Document


Formatting Body of HTML Document

ʜᴛᴍʟ ਡਾਕੂਮੈਂਟ ਦੀ ਬਾਡੀ ਨੂੰ ਫਾਰਮੈਂਟ ਕਰਨਾ 

ਅਸੀ ਵੈੱਬ ਪੇਜ ਦੇ ਬਾਡੀ ਭਾਗ ਨੂੰ <ʙᴏᴅy> ਦੇ ਐਟਰੀਬਿਊਟ ਦੀ ਮਦਦ ਨਾਲ ਫਾਰਮੈਂਟ ਕਰ ਸਕਦੇ ਹਾਂ|  ਇਹਨਾਂ ਐਟਰੀਬਿਊਟਸ ਦੀ ਮਦਦ ਨਾਲ ਅਸੀ ʙᴏᴅy ਦਾ ਫਾਰਗਰਾਊਡ ਕਲਰ ਅਤੇ ਬੈਕਗਰਾਊਂਡ ਕਲਰ ਨਿਰਧਾਰਤ ਕਰ ਸਕਦੇ ਹਾਂ, ਬੈਕਗਰਾਊਂਡ ਉੱਪਰ ਇੱਕ ਤਸਵੀਰ ਵੀ ਸੈਟ ਕਰ ਸਕਦੇ ਹਾਂ,  ਹਾਈਪਰਲਿੰਕਸ ਦੇ ਰੰਗ ਵੀ ਬਦਲ ਸਕਦੇ ਹਾਂ, ਹੇਠਾਂ  ਬਾਡੀ ਟੈਗ ਦੇ ਕੁੱਝ ਮੁੱਖ ਐਟਰੀਬਿਊਟਸ ਦਾ ਵਰਣਨ ਕੀਤਾ ਗਿਆ ਹੈ|


ʙᴀᴄᴋɢʀᴏᴜɴᴅ : ਇਸ ਐਟਰੀਬਿਊਟ ਦੀ ਵਰਤੋਂ ਬਾਡੀ ਦੇ ਭਾਗ ਦੀ ਬੈਕਗਰਾਊਂਡ ਉੱਪਰ ਤਸਵੀਰ ਸੈਂਟ ਕਰਨ ਲਈ ਕੀਤੀ ਜਾਦੀ ਹੈ |
ʙɢᴄᴏʟᴏʀ : ਇਸ ਐਟਰੀਬਿਊਟ ਦੀ ਵਰਤੋਂ ਬਾਡੀ ਦੇ ਭਾਗ ਦੀ ਬੈਕਗਰਾਊਂਡ ਉੱਪਰ ਤਸਵੀਰ ਸੈਂਟ ਕਰਨ ਲਈ ਕੀਤੀ ਜਾਦੀ ਹੈ |
ʟɪɴᴋ : ਇਸ ਐਟਰੀਬਿਊਟ ਦੀ ਵਰਤੋਂ  ʜᴛᴍʟ ਡਾਕੂਮੈਂਟ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲਣ ਲਈ ਕੀਤੀ ਜਾਦੀ ਹੈ |
ᴛᴇxᴛ : ਇਸ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ |




Output




Live Demo & Try it yourself!

Background Body of HTML Document


Background Body of HTML Document

ʙᴀᴄᴋɢʀᴏᴜɴᴅ : ਇਸ ਐਟਰੀਬਿਊਟ ਦੀ ਵਰਤੋਂ ਬਾਡੀ ਦੇ ਭਾਗ ਦੀ ਬੈਕਗਰਾਊਂਡ ਉੱਪਰ ਤਸਵੀਰ ਸੈਂਟ ਕਰਨ ਲਈ ਕੀਤੀ ਜਾਦੀ ਹੈ |
 




Output




Live Demo & Try it yourself!

body link Attribute


body link Attribute

ʟɪɴᴋ : ਇਸ ਐਟਰੀਬਿਊਟ ਦੀ ਵਰਤੋਂ  ʜᴛᴍʟ ਡਾਕੂਮੈਂਟ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲਣ ਲਈ ਕੀਤੀ ਜਾਦੀ ਹੈ |
ᴛᴇxᴛ : ਇਸ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ |




Output




Live Demo & Try it yourself!